29-05-2019, 05:37 PM
(This post was last modified: 29-05-2019, 07:56 PM by Kawal. Edited 3 times in total. Edited 3 times in total.)
ਮਾਲਵੇ ਵਿਚ ਸਥਿਤ ਉੱਤਰੀ ਭਾਰਤ ਦੀ
ਰਿਆਸਤ
ਰਾਜਗੜ੍ਹ ਨੂੰ ਮਹਾਰਾਜਾ ਉਦੈਰਾਜ
ਸਿੰਘ ਦੇ ਪੁਰਵਜ਼ ਮਹਾਰਾਜਾ ਰਾਜ ਸਿੰਘ ਨੇ
ਵਸਾਇਆ ਸੀ। ਇਸ ਦੀ ਰਾਜਧਾਨੀ ਉਸ
ਵੇਲੇ ਚਸ਼ਮਾ ਹੁੰਦੀ ਸੀ।
ਪਰ ਮਹਾਰਾਜਾ ਊਦੈਰਾਜ ਸਿੰਘ ਦੇ ਪਿਤਾ
ਮਹਾਰਾਜਾ ਰਣਰਾਜ ਸਿੰਘ ਨੇ ਆਪਣੇ
ਸ਼ਾਸ਼ਨਕਾਲ ਸਮੇਂ ਸੰਗਰੂਰ ਨੂੰ ਰਾਜਧਾਨੀ
ਬਣਾ ਲਿਆ। ਉਸ ਨੇ ਰਾਜਧਾਨੀ ਤੋਂ
ਦਸ ਕਿਲੋਮੀਟਰ ਦੂਰੀ ’ਤੇ ‘ਰਾਜਗਾਹ’ ਨਾਮ
ਦਾ ਆਪਣੇ ਰਹਿਣ ਲਈ
ਇਕ ਆਲੀਸ਼ਾਨ ਮਹੱਲ ਵੀ ਤਾਮੀਰ ਕਰਵਾਇਆ।
ਰਾਜਧਾਨੀ ਬਦਲਣ ਦਾ ਮੁੱਖ ਕਾਰਨ ਰਿਆਸਤ
ਪਟਿਆਲਾ ਨਾਲ ਪੁਸ਼ਤਾਂ ਤੋਂ ਚਲਦੀ ਆ ਰਹੀ
ਖਹਿਬਾਜ਼ੀ ਸੀ। ਵੈਸੇ ਤਾਂ ਰਿਆਸਤ ਪਟਿਆਲਾ
ਦੇ ਸ਼ਾਸ਼ਕ ਅਤੇ ਮਹਾਰਾਜਾ ਊਦੇਰਾਜ ਸਿੰਘ ਦੀ ਕੁਲ, 1168 ਈ: ਵਿਚ ਜੈਸਲਮੇਰ ਨੂੰ ਵਸਾਉਣ ਵਾਲੇ ਯਾਦਵਵੰਸ਼ੀ ਰਾਵਲ ਜੈਸਲ ਭੱਟੀ ਦੀ ਸੱਤਵੀਂ ਪੀੜੀ ਵਿਚ 1314 ਈ: ਵਿਚ ਪੈਦਾ ਹੋਏ ਮਹਾਨ ਯੋਧੇ ਸਿੱਧੂ ਰਾਉ (ਜਿਸ ਤੋਂ ਸਿੱਧੂ-ਬਰਾੜਾਂ ਦਾ ਵੰਸ਼ ਚਲਿਆ) ਨਾਲ ਮਿਲਦੀ ਹੈ। ਰਿਆਸਤ ਪਟਿਆਲਾ ਅਤੇ ਰਿਆਸਤ ਰਾਜਗੜ੍ਹ ਦੇ ਸ਼ਾਸ਼ਕਾਂ ਦਾ ਵਡੇਰਾ ਭਾਵੇਂ ਇਕ ਹੀ ਸੀ, ਪਰ ਕੁਝ ਰਾਜਨੀਤਕ ਕਾਰਣਾਂ ਕਰਕੇ ਦੋਨਾਂ ਰਿਆਸਤਾਂ ਵਿਚ ਦੁਸ਼ਮਣੀ ਪੈ ਗਈ ਸੀ, ਜੋ ਲੰਮੇ ਸਮੇਂ ਤੱਕ ਪੀੜ੍ਹੀ ਦਰ ਪੀੜ੍ਹੀ ਚਲਦੀ ਗਈ।ਇਹ ਵੈਰ ਪਟਿਆਲਾ ਰਿਆਸਤ ਦੇ ਬਾਨੀ ਬਾਬਾ ਆਲਾ ਸਿੰਘ ਤੇ ਅਤੇ ਮਹਾਰਾਜਾ ਊਦੈਰਾਜ ਸਿੰਘ ਦੇ ਵਡੇਰੇ ਮਹਾਰਾਜਾ ਯੁਵਰਾਜ ਸਿੰਘ ਦੀ ਮਿੱਤਰਤਾ ਉਪਰੰਤ ਖਤਮ ਹੋਈ। ਦੋਨੇਂ ਰਿਆਸਤਾਂ ਦੇ ਸਿੱਧੂ ਸਰਦਾਰਾਂ ਨੇ ਇਕ ਦੂਜੇ ਦੀ ਰਿਆਸਤ ਵਿਚ ਦਖਲਅੰਦਾਜ਼ੀ ਨਾ ਦੇਣ ਲਈ ਵਿਸ਼ੇਸ਼ ਲਿਖਤੀ ਸੰਧੀ ਵੀ ਕੀਤੀ ਸੀ।ਮਹਾਰਾਜਾ ਯੁਵਰਾਜ ਸਿੰਘ ਨੇ ਬਾਬਾ ਆਲਾ ਸਿੰਘ ਨੂੰ ਬਰਨਾਲਾ ਰਿਆਸਤ ਦੇ ਨਾ ਕੇਵਲ ਤੀਹ ਪਿੰਡਾਂ ਅਤੇ ਚੁਰਾਸੀਏ ( ਚੁਰਾਸੀ ਪਿੰਡਾਂ ਵਾਲੀ ਰਿਆਸਤ ਮਜੂਦਾ ਸੰਗਰੂਰ) ’ਤੇ ਕਬਜ਼ਾ ਕਰਨ ਵਿਚ ਮਦਦ ਕੀਤੀ ਸੀ। ਬਲਕਿ 1731 ਈ: ਵਿਚ ਰਾਏਕੋਟ ਦੇ ਰਾਏ ਕਿਲ੍ਹਾ ਨਾਲ ਹੋਏ ਯੁੱਧ ਵਿਚ ਵੀ ਭਾਰੀ ਜੰਗੀ ਇਮਦਾਦ ਦਿੱਤੀ ਸੀ।
ਮਹਾਰਾਜਾ ਉਦੈਰਾਜ ਸਿੰਘ ਹੁਣ ਕਾਫੀ ਬਿਰਧ ਹੋ ਚੁੱਕਾ ਹੈ।ਰਾਜਭਾਗ ਦਾ ਬਹੁਤਾ ਕੰਮ ਮਹਾਂਮੰਤਰੀ ਅਸਲਮ ਬੇਗ ਹੀ ਸੰਭਾਲਦਾ ਹੈ।ਵੈਸੇ ਵੀ ਅੰਗਰੇਜ਼ ਹਕੂਮਤ ਆਉਣ ਕਰਕੇ ਰਾਜੇ ਮਹਾਰਾਜੇ ਕੇਵਲ ਨਾਮ ਦੇ ਹੀ ਰਹਿ ਗਏ ਹਨ। ਰਿਆਸਤਾਂ ਦਾ ਸਾਰਾ ਪ੍ਰਸ਼ਾਸ਼ਨਿਕ ਕਾਰਜ਼ ਪ੍ਰਧਾਨ ਮੰਤਰੀ ਹੀ ਕਰਦੇ ਹਨ, ਜੋ ਕਿ ਅੰਗਰੇਜ਼ ਸਰਕਾਰ ਦੇ ਵਿਸ਼ਵਾਸਪਾਤਰ ਅਤੇ ਪਿੱਠੂ ਹੁੰਦੇ ਹਨ।
ਹਾਂ, ਮਹਾਰਾਜਾ ਉਦੈਰਾਜ ਸਿੰਘ ਦਾ ਇਕਲੌਤਾ ਪੁੱਤਰ ਕੰਵਰ ਹਸਰਤਰਾਜ ਸਿੰਘ ਵੀ ਪ੍ਰਸ਼ਾਸਨਿਕ ਕੰਮਾਂ ਵਿਚ ਅਸਲਮ ਬੇਗ ਦਾ ਪੂਰਾ ਹੱਥ ਵਟਾਉਂਦਾ ਹੈ।ਕੰਵਰ ਹਸਰਤਰਾਜ ਸਿੰਘ ਆਪਣੇ ਪਿਤਾ ਵਾਂਗ ਹੈ ਤਾਂ ਦਰਮਿਆਨੇ ਕੱਦ ਤੇ ਕਣਕ ਵੰਨ੍ਹੇ ਰੰਗ ਦਾ। ਪਰ ਅੰਗਰੇਜ਼ ਮਾਂ ਦੇ ਪੇਟੋਂ ਜੰਮਿਆ ਹੋਣ ਕਰਕੇ ਨੈਣ-ਨਕਸ਼ਾਂ ਤੋਂ ਪੂਰਾ ਸੁਨੱਖਾ ਤੇ ਬਣਦਾ ਤਣਦਾ ਹੈ।ਰਾਜਕੁਮਾਰ ਹਸਰਤਰਾਜ ਸਿੰਘ ਯੁੱਧ ਕਲਾ ਵਿਚ ਨਿਪੁੰਨ ਤੇ ਤੀਖਣ ਬੁੱਧੀ ਦਾ ਮਾਲਕ ਹੈ।ਸ਼ਿਕਾਰ, ਸ਼ਰਾਬ ਅਤੇ ਸ਼ਬਾਬ ਦਾ ਸ਼ੌਂਕ ਉਸਨੂੰ ਜਨੂੰਨ ਦੀ ਹੱਦ ਤੱਕ ਹੈ। ਓਨੀਆਂ ਇਸਤਰੀਆਂ ਦਾ ਸੰਗ ਤਾਂ ਹਸਰਤਰਾਜ ਸਿੰਘ ਦੇ ਪਿਉ ਦਾਦੇ ਨੇ ਆਪਣੀ ਪੂਰੀ ਜ਼ਿੰਦਗੀ ਵਿਚ ਨਹੀਂ ਕੀਤਾ ਹੋਣਾ, ਜਿੰਨੀਆਂ ਦੇ ਹੁਸਨ ਨੰ ਹਸਰਤਰਾਜ ਹੁਣ ਤੱਕ ਦੀ ਆਪਣੀ ਤੇਈ ਚੌਵੀ ਵਰ੍ਹਿਆਂ ਦੀ ਆਯੂ ਵਿਚ ਮਾਣ ਚੁੱਕਾ ਹੈ।ਹਸਰਤਰਾਜ ਸਿੰਘ ਦੀਆਂ ਵਿਲਾਸੀ ਰੂਚੀਆਂ ਨੂੰ ਤਾੜਦਿਆਂ ਮਹਾਰਾਜਾ ਉਦੈਰਾਜ ਸਿੰਘ ਕਈ ਵਾਰ ਉਸਨੂੰ ਵਿਆਹ ਕਰਵਾਉਣ ਲਈ ਜ਼ੋਰ ਵੀ ਪਾ ਚੁੱਕਾ ਹੈ। ਗੁਆਂਢੀ ਰਿਆਸਤ ਪਟਿਆਲਾ ਤੋਂ ਤਾਂ ਉਸਨੂੰ ਰਿਸ਼ਤੇ ਦਾ ਪ੍ਰਸਤਾਵ ਵੀ ਆਇਆ ਸੀ।ਭਾਵੇਂ ਗੋਤ ਇਕ ਹੋਣ ਕਰਕੇ ਇਹ ਸਾਕ ਸੰਭਵ ਨਹੀਂ ਸੀ।ਵੈਸੇ ਵੀ ਹਸਰਤਰਾਜ ਸਿੰਘ ਜ਼ਿੱਦ ’ਤੇ ਅੜਿਆ ਹੋਇਆ ਹੈ ਕਿ ਜੇ ਉਹ ਵਿਆਹ ਕਰਵਾਏਗਾ ਤਾਂ ਕਪੂਰਥਲੇ ਦੀ ਸ਼ਹਿਜ਼ਾਦੀ ਗੋਬਿੰਦ ਕੌਰ ਨੂੰ ਭੋਗਣ ਬਾਅਦ ਹੀ ਕਰਵਾਵੇਗਾ।
ਪੂਰੀ ਕਹਾਣੀ ਏਥੇ ਪੜ੍ਹੋ