30-08-2019, 10:50 AM
(This post was last modified: 30-08-2019, 10:52 AM by amanpunjabanjatti. Edited 1 time in total. Edited 1 time in total.)
ਸਮਰ ਅਤੇ ਮੈਨੂੰ ਉਸ ਤੋਂ ਬਾਅਦ ਮਿਲਣ ਕੋਈ ਮੌਕਾ ਨਹੀਂ ਮਿਲਿਆ। ਉਧਰੋਂ ਮੰਮੀ ਦਾ ਫ਼ੋਨ ਗਿਆ ਕਿ ਮੰਮੀ ਅਤੇ ਪਾਪਾ ਦਾ ਵੀਜ਼ਾ ਆ ਗਿਆ ਹੈ। ਮੰਮੀ ਅਤੇ ਪਾਪਾ ਨੇ ਛੇ ਮਹੀਨੇ ਲਈ ਮੇਰੀ ਵੱਡੀ ਭੈਣ ਜੋ ਕਿ ਕੈਨੇਡਾ ਵਿਆਹੀ ਸੀ, ਉਸ ਕੋਲ ਘੁੰਮਣ ਲਈ ਜਾਣਾ ਹੈ। ਮੈਂ ਖੁਸ਼ੀ ਖੁਸ਼ੀ ਵਿਆਹ ਤੋਂ ਵਾਪਸ ਪਿੰਡ ਆ ਗਈ। ਰਾਤ ਨੂੰ ਮੰਮੀ ਅਤੇ ਪਾਪਾ ਨੇ ਸਲਾਹ ਕੀਤੀ ਕਿ ਅਮਨ ਨੂੰ ਛੇ ਮਹੀਨੇ ਲਈ ਦਿੱਲੀ ਰਾਜੂ ਕੋਲ ਛੱਡ ਦਿੱਤਾ ਜਾਵੇ। ਮੇਰਾ ਛੋਟਾ ਵੀਰ ਰਾਜਵਿੰਦਰ ਸਿੰਘ ਰਾਜੂ ਦਿੱਲੀ ਦੀ ਕਿਸੇ ਕੰਪਨੀ ਵਿੱਚ ਨੌਕਰੀ ਕਰਦਾ ਸੀ। 2 ਸਾਲ ਪਹਿਲਾਂ ਹੀ ਉਸਦਾ ਵਿਆਹ ਹੋਇਆ ਸੀ। ਭਾਬੀ ਵੀ ਉਸਦੀ ਕੰਪਨੀ ਵਿੱਚ ਹੀ ਕੰਮ ਕਰਦੀ ਸੀ। ਦੋਵਾਂ ਨੂੰ ਕੰਪਨੀ ਵੱਲੋਂ ਫਲੈਟ ਮਿਲਿਆ ਹੋਇਆ ਸੀ। ਮੈਂ ਪਹਿਲਾਂ ਸਿਰਫ ਇੱਕ ਵਾਰ ਦਿੱਲੀ ਗਈ ਸੀ। ਫਲੈਟ ਇੱਕ ਵੱਡੀ ਬਿਲਡਿੰਗ ਵਿੱਚ ਸੀ। ਜਿੱਥੇ ਵੱਖੋ ਵੱਖਰੀਆਂ ਜਾਤਾਂ ਅਤੇ ਧਰਮਾਂ ਦੇ ਲੋਕ ਰਹਿੰਦੇ ਸਨ। ਪਾਪਾ ਨੇ ਵੀਰੇ ਨਾਲ ਫੋਨ ਤੇ ਗੱਲ ਕਰਕੇ ਉਸਨੂੰ ਜਹਾਜ਼ ਦੀਆਂ ਟਿਕਟਾਂ ਬੁੱਕ ਕਰਵਾ ਦੇਣ ਲਈ ਕਿਹਾ। ਵੀਰੇ ਨੇ ਟਿਕਟਾਂ ਬੁੱਕ ਕਰਵਾ ਕੇ ਫੋਨ ਕੀਤਾ ਕਿ ਸੱਤਾਂ ਦਿਨਾਂ ਨੂੰ ਫਲਾਇਟ ਆ ਤੇ ਤੁਸੀਂ ਸਾਰੇ ਫਲਾਇਟ ਤੋਂ ਤਿੰਨ ਦਿਨ ਪਹਿਲਾਂ ਦਿੱਲੀ ਪਹੁੰਚ ਜਾਣਾ। ਨਾਲ ਹੀ ਵੀਰੇ ਨੇ ਕਿਹਾ ਕਿ ਅਮਨ ਦੇ ਸਾਰੇ ਸਰਟੀਫਿਕੇਟ ਵੀ ਨਾਲ ਲੈ ਆਉਣੇ।
ਅਮਨ ( ਪੰਜਾਬਣ ਜੱਟੀ )