Thread Rating:
  • 2 Vote(s) - 3.5 Average
  • 1
  • 2
  • 3
  • 4
  • 5
ਕਾਸ਼ ....ਇਹ ਸੱਚ ਹੋਵੇ
#1
ਇਹ ਕਹਾਣੀ ਬਿਲਕੁਲ ਕਾਲਪਨਿਕ ਹੈ  ਇਹਦਾ ਕਿਸੇ ਨਾਲ ਕਿਸੇ ਤਰ੍ਹਾਂ ਵੀ ਕੋਈ ਸਬੰਧ ਨਹੀਂ
ਮੇਰਾ ਨਾਮ ਰਾਜ ਹੈ । ਮੈਂ ਇਸ ਕਹਾਣੀ ਦਾ ਮੁੱਖ ਪਾਤਰ ਅਤੇ ਮੇਰੇ ਪਿਤਾ ਜੀ ਇਕ ਕੰਪਨੀ ਵਿਚ ਕਲਰਕ ਹਨ ਅਤੇ ਮਾਤਾ  ਹਾਊਸ wife  ਬਾਕੀ ਦੇ ਪਾਤਰ  ਕਹਾਣੀ ਦੇ ਨਾਲ ਨਾਲ  ਹੀ Introduce ਹੋਣ ਗੇ।  ਮੈ ਬਚਪਨ ਤੋ ਹੀ ਆਪਣੇ ਆਪ ਚ ਕੁਛ ਅਜੀਬ ਮਹਿਸੂਸ ਕਰਦਾ ਸੀ। ਮੈਨੂੰ ਇੰਜ ਲਗਦਾ ਸੀ ਕਿ ਜਿਵੇਂ ਮੇਰੇ ਚ ਕੋਈ ਤਾਕਤ ਹੋਵੇ  ਕਿ ਮੈਂ ਲੋਕਾਂ ਦੇ ਮਨ ਵਿਚ ਚਲ ਰਹੇ ਵਿਚਾਰਾਂ ਨੂੰ ਪੜ੍ਹ ਸਕਦਾ ਸੀ। ਪਰ ਇਹ ਗੱਲ ਮੈਂ ਅੱਜ ਤੱਕ ਕਿਸੇ ਕੋਲ ਨਹੀਂ ਕੀਤੀ ਸੀ  ਨਾ ਹੀ ਮੇਰੇ ਪਰਿਵਾਰ ਵਿਚ ਕਿਸੇ ਨੂੰ ਇਸ ਦੇ ਬਾਰੇ ਕੁਛ ਪਤਾ ਸੀ। ਮੈਂ ਬਚਪਨ ਤੋ ਹੀ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ ਅਤੇ ਵਧੀਆ ਨੰਬਰ ਨਾਲ ਪਾਸ ਹੁੰਦਾ ਸੀ। ਐਵੇਂ ਹੀ ਮੈਂ ਆਪਣੀ graduation  Btech in civil engineering ਵਿੱਚ ਕੀਤੀ । ਅੱਜ ਉਹ ਦਿਨ ਸੀ  ਜਦ ਮੈਂ ਆਪਣੀ ਅਗਲੀ ਪੜ੍ਹਾਈ ਲਈ  ਇਕ ਨਵਾਂ ਕਾਲਜ ਪੜ੍ਹਨਾ ਸੀ ਇਹ ਕਾਲਜ  ਵਿਚ ਪੜ੍ਹਨਾ ਬੁਹਤ ਵਿਦਿਆਰਥੀਆਂ ਦਾ ਸੁਪਨਾ ਸੀ ਜਿਨ੍ਹਾਂ ਵਿਚੋਂ ਇਕ ਮੈਂ ਵੀ ਸੀ ਮੇਰੇ ਵਧੀਆ ਨੰਬਰ ਆਉਣ ਕਰਕੇ ਮੇਰਾ admission ਬਹੁਤ  ਅਸਾਨੀ ਨਾਲ ਹੋ ਗਿਆ । ਮੈਂ   ਪੀਜੀਪੀ ਏਸੀਐਮ  ਦਾ ਕੋਰਸ ਲਈ  ਅਪਲਾਈ ਕੀਤਾ ਸੀ ਕਿਉਂਕਿ ਇਸ ਕੋਰਸ ਦੇ ਕਾਲਜ ਇੰਡੀਆ ਵਿਚ ਬੋਹਤ ਘਟ ਹਨ । ਮੈਂ ਆਪਣੇ ਸਮਾਨ ਨੂੰ ਪੈਕ ਕਰ ਕੇ  ਦੂਸਰੇ ਸਹਿਰ ਚ ਜਾਣ ਲਈ  ਟ੍ਰੇਨ ਪਕੜਨੀ ਸੀ ਜਿਸ ਲਈ ਮੈ  ਪਹਿਲਾ ਹੀ ਰੇਲਵੇ ਸਟੇਸ਼ਨ ਲਈ ਸੋਚਦਾ ਸੀ  ।ਇਸ ਤੋ ਪਹਿਲਾ ਮੈਂ ਜਾਣ ਲਈ ਸੋਚਦਾ ਮੈਂ ਆਪਣੀ ਮਾਤਾ ਨੂੰ ਮਿਲਿਆ   ਓਹਨਾ ਦੇ ਮਨ ਵਿਚ ਕੀ ਚਲਦਾ ਸੀ ਮੈਂ ਪਹਿਲਾ ਹੀ ਜਾਣਦਾ ਸੀ ਇਸ ਲਈ ਮੈਂ ਆਪਣੀ ਮਾਤਾ ਨੂੰ ਹੌਂਸਲਾ ਦਿੱਤਾ ਕਿ ਉਹ   ਦੂਸਰੇ ਸਹਿਰ ਹੀ ਜਾ ਰਿਹਾ ਤੇ ਛੁੱਟੀਆਂ ਵਿਚ ਮਿਲਣ ਆਉਂਦਾ ਰਹੇ ਗਾ। ਇਸ ਨਾਲ ਓਹਨਾ ਨੂ ਥੋੜਾ ਹੌਂਸਲਾ ਹੋਇਆ । ਫਿਰ ਮੈਂ ਆਪਣਾ ਸਮਾਨ ਚੁੱਕ ਕੇ  ਤੁਰਨ ਹੀ ਲਗਾ ਸੀ ਕਿ ਮੇਰੇ ਪਿਤਾ ਜੀ ਨੇ ਮੈਨੂੰ  ਆਪਣੀ ਜੇਬ ਵਿਚੋਂ ਕਢ ਕੇ ਕੁਛ ਪੈਸੇ ਦਿੱਤੇ  । ਇਥੇ ਮੈਂ ਦਸਣਾ ਚਾਉਂਦਾ ਹਾ ਕਿ ਮੇਰੇ ਪਿਤਾ ਜੀ  ਨੇ ਮੇਰੀ ਪੜ੍ਹਾਈ ਲਈ ਆਪਣੀ ਕੰਪਨੀ ਚੋ ਕੁਛ ਪੈਸੇ ਨਕਦ ਲਏ ਸੀ ਕਿਉਂਕਿ ਉਹ ਚੋਹੋਂਦੇ ਸੀ ਕਿ  ਮੈਂ ਇਕ ਵੱਡਾ ਬਿਜਨੇਸ ਮਾਣ ਬਣਾ । ਇਦਾ ਹੀ ਮੈਂ ਆਪਣੇ ਇਕ ਦੋਸਤ ਨਾਲ ਜਿਸ ਦਾ ਨਾਮ ਰਵੀ ਜੋ ਕਿ ਮੇਰੇ ਨਾਲ ਹੀ  ਪੜ੍ਹਨ ਜਾ ਰਿਹਾ ਸੀ। ਅਸੀ ਦੋਨਾਂ ਨੇ ਪਹਿਲਾ ਹੀ ਆਪਣੀ ਟ੍ਰੇਨ ਦੀ ਟਿਕਟ ਬੁੱਕ ਕਰਵਾ ਲਈ ਸੀ ਇਸ ਲਈ ਅਸੀਂ ਟ੍ਰੇਨ ਆਉਣ ਤੋਂ ਪਹਿਲਾ ਹੀ ਸਟਸ਼ੇਸ਼ਨ ਤੇ ਪਹੁੰਚ ਗਏ ਤੇ ਉਥੇ ਬੁਹਤ ਭੀੜ ਸੀ ਮੈਂ ਪਹਿਲੀ ਵਾਰੀ ਆਪਣੇ ਸਹਿਰ ਤੋ ਬਾਹਰ ਜਾ ਰਿਹਾ ਸੀ  ਤੇ  ਚਾਅ ਵੀ ਬੁਹਤ ਸੀ। ਰਵੀ ਤੇ ਮੈਂ ਟ੍ਰੇਨ ਦਾ ਪਤਾ ਕਰ ਕੇ ਆਪਣੇ ਪਲੇਟਫਾਰਮ ਤੇ ਜਾ ਪਹੁੰਚੇ    ਕਾਫੀ ਲੋਕ  ਪਹਿਲਾ ਹੀ ਟ੍ਰੇਨ ਦੀ ਉਡੀਕ ਵਿਚ ਖੜੇ ਸੀ ਅਸੀ  ਸਟਸ਼ੇਨ ਤੋ ਪਹਿਲਾ ਹੀ ਆਪਣੇ ਖਾਣ ਲਈ ਤੇ ਪੀਣ ਵਾਲਾ ਪਾਣੀ ਖਰੀਦ ਲਿਆ ਸੀ। ਮੈਂ ਲੋਕਾਂ ਦੀ ਭੀੜ ਦੇਖ ਰਿਹਾ ਸੀ ਤੇ  ਓਹਨਾ ਵਿਚੋਂ ਇਕ  ਬੁਹਤ ਹੀ ਖੂਬਸੂਰਤ ਲੜਕੀ ਪੰਜਾਬੀ ਸਲਵਾਰ ਕਮੀਜ ਜਿਹੜਾ ਓਹਦੇ  ਰੰਗ ਨਾਲ ਮੈਚ ਕਰ ਰਿਹਾ ਸੀ  ਆਪਣੇ ਸਮਾਨ ਨਾਲ  ਆਉਂਦੀ ਦੇਖੀ ਜਿਸਨੂੰ ਮੈਂ ਵੇਖਦਾ ਹੀ ਰਹਿ ਗਿਆ ਉਹ ਮੇਰੇ ਕੋਲੋ ਦੀ  ਲੰਘ ਗਈ  ਤੇ ਓਹਨੇ ਮੈਨੂੰ ਆਪਣੇ ਵੱਲ ਦੇਖਦਾ ਦੇਖ ਕੇ  ਗੁੱਸੇ ਵਾਲੀ ਨਜਰ ਨਾਲ ਮੈਨੂੰ ਦੇਖਿਆ । ਮੇਰੇ ਲਈ ਪਹਿਲੀ ਵਾਰ ਇਦਾ ਹੋਇਆ ਸੀ ਕਿ ਮੈਂ ਕਿਸੇ ਕੁੜੀ ਵੱਲ ਇਦਾ ਹੀ ਦੇਖਦਾ ਰਹਿ ਗਿਆ   ਫਿਰ ਰਵੀ ਦੇ ਬੋਲ ਮੈਨੂੰ ਸੁਣਾਈ ਦਿੱਤੇ ਕਿ ਟ੍ਰੇਨ ਆ ਗਈ ਜਾਣਾ ਨਹੀਂ । ਸਾਡੀ ਸੀਟ ਏਸੀ ਵਾਲੇ ਡੱਬੇ ਵਿਚ ਸੀ  ਜਿਦਾ ਹੀ ਮੈਂ ਡੱਬੇ ਵਿਚ ਅੰਦਰ ਵੜਿਆ ਮੈਂ ਦੇਖਿਆ  ਹੀ ਉਹ ਹੀ ਲੜਕੀ  ਬੈਠੀ ਸੀ ਤੇ ਗੁੱਸੇ ਵਾਲੀ ਨਜਰ ਨਾਲ ਮੈਨੂੰ ਦੇਖਦੀ ਸੀ  "ਪਤਾ ਨੀ ਕੀ ਸਮਝਦਾ ਆਪਣੇ ਆਪ ਨੂੰ ਕਿਵੇਂ ਦੇਖਦਾ c ਭੁੱਖੇ ਭੇੜੀਏ ਵਾਂਗ ਜਿਵੇਂ ਕੀਤੇ ਕੁੜੀ ਨਾ ਦੇਖੀ ਹੋਵੇ   ਹੁਣ ਵੀ ਕਿਵੇਂ ਅੱਖਾਂ ਪਾੜ ਪਾੜ  ਦੇਖ ਰਿਹਾ  ਇਹ ਵੀ ਨਹੀਂ ਕਿ ਆਪਣੀ ਸੀਟ ਦੇਖ ਲਵੇ " ਓਹਦੇ ਇੰਜ ਕਹਿਣ ਨਾਲ ਮੈਨੂੰ ਧਿਆਨ ਆਇਆ ਤੇ ਮੈ ਆਪਣੀ ਸੀਟ ਲੱਭਣ ਲਗਾ ਤੇ ਮੇਰੀ ਸੀਟ ਜਮਾ ਹੀ ਓਹਦੀ ਸੀਟ ਦੇ ਸਾਹਮਣੇ ਸੀ ਰਵੀ ਦੀ ਸੀਟ ਮੇਰੇ ਸੀਟ ਤੋਹ ਉਪਰ ਸੀ  ਅਸੀ ਆਪਣੀ ਸੀਟ ਤੇ ਬੈਠੇ ਮੈਂ ਸੀਟ ਤੇ ਪਏ ਚਾਦਰ ਨੂੰ ਵਿਛਾ ਕੇ ਉਸ ਉਪਰ ਪੇ ਗਿਆ ਉਹ ਵੀ ਆਪਣੀ ਸੀਟ ਵਿਛਾ ਕੇ ਪੇ ਗਈ ਤੇ  ਉਹ ਦਾ ਪਤਾ ਲਗਾ ਕਿ  ਸੋਚ ਰਹੀ ਸੀ "ਕਿ ਰੱਬਾ ਤੈਨੂੰ ਵੀ ਇਹੀ ਮਿਲਿਆ ਸੀ  ਜਿਸਨੂੰ ਮੇਰੇ ਸਾਹਮਣੇ ਲਿਆ ਕੇ ਬੈਠਾ ਦਿੱਤਾ   ਜਿਸ ਨੂੰ ਕੁੜੀਆਂ ਦੀ ਇੱਜ਼ਤ ਦਾ  ਭੋਰਾ ਵੀ ਖਿਆਲ ਨੀ ਕਿਵੇਂ ਦੇਖਦਾ ਕੁੜੀਆਂ ਵੱਲ ਜਿਵੇਂ ਖਾ ਜਾਣਾ ਹੋਵੇ "  ਟ੍ਰੇਨ ਦੇ ਡੱਬੇ ਵਿੱਚ ਕਾਫੀ ਹਲਚਲ ਸੀ ਕਿਉਂ ਕਿ ਲੋਕ ਆਪਣੀ ਸੀਟ ਲੱਭ ਰਹੇ ਸੀ  ਏਨੇ ਵਿਚ ਬੁਜੁਰਗ ਮਾਤਾ ਆਏ  ਓਹਨਾ ਦੀ  ਸੀਟ ਬਿਲਕੁਲ ਅਪਰ ਬੈਰਥ ਮਿਲੀ ਸੀ ਓਹਨਾ ਆ ਕੇ ਮੈਨੂੰ ਕਿਹਾ ਬੇਟਾ ਕਿ ਤੂੰ ਉੱਪਰ ਵਾਲੀ ਸੀਟ ਤੇ ਬੈਠ ਜਾਏ ਗਾ ਮੇਰੇ ਗੋਡੇ  ਵਿਚ ਦਰਦ ਹੋਣ ਕਰ ਕੇ ਮੇਰੇ ਕੋਲੋ ਉੱਪਰ ਨਹੀਂ ਬੈਠ ਹੋਣਾ। ਮੈਂ ਸੋਚਿਆ ਕਿ ਬੁਜੁਰਗ ਸਹੀ ਕਹਿ ਰਹੇ  ਤੇ ਮੈਂ ਨਾ ਚਾਹੁੰਦੇ ਹੋਏ ਵੀ ਆਪਣੀ ਸੀਟ ਓਹਨਾ ਨੂ ਦੇ ਦਿੱਤੀ ਕਿਉਂਕਿ ਓਹਨਾ ਨੇ ਵੀ ਉੱਥੇ ਹੀ ਜਾਣਾ ਸੀ ਜਿੱਥੇ ਅਸੀ । ਮੈਂ ਆਪਣਾ ਸਾਮਾਨ ਚੁੱਕ ਕੇ ਉਪਰ ਵਾਲੀ ਸੀਟ ਤੇ ਕੀਤਾ ਤੇ  ਆਪਣਾ ਉਪਰ ਨੂੰ ਹੋ ਕੇ ਬੈਠ ਗਿਆ । ਮੇਰੇ ਮਨ ਵਿਚ ਹਾਲੇ ਵੀ ਉਹ ਸੋਹਣੀ ਕੁੜੀ ਦੇ ਖਿਆਲ ਆ ਰਹੇ ਸੀ ਮੈਂ ਆਪਣੀ ਸੀਟ ਤੋ ਬਾਹਰ ਨਿਕਲ ਕੇ  ਦੇਖਿਆ ਤੇ ਉਹ ਨਹੀਂ ਦਿਖਾ ਰਹੀ ਸੀ। ਫਿਰ ਕੁਛ ਟਾਈਮ ਮੈਂ ਆਪਣੀ ਸੀਟ ਤੇ ਬੈਠ ਕੇ ਮੋਬਾਈਲ ਚਲਾ ਕੇ ਕੁਛ ਵੀਡੀਉ ਤੇ ਮੂਵੀਜ਼ ਦੇਖਿਆ  ।
ਅਗਲਾ ਭਾਗ  ਜਲਦ ਹੀ ਅਪਡੇਟ ਕਰਾ ਗਾ
[+] 1 user Likes Malang vehld's post
Like Reply
Do not mention / post any under age /rape content. If found Please use REPORT button.




Users browsing this thread: